Posts

ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਅਤੇ ਵਿਸਥਾਰ

Image
                             ਰਣਜੀਤ ਸਿੰਘ ਦੇ ਗੱਦੀ ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ   ਇਸ ਵਿਚ ਕੋਈ ਸ਼ੱਕ ਨਹੀ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸਾਮਰਾਜ ਉਸ ਦੀ ਯੋਗਤਾ ਅਤੇ ਸਿਆਣਪ ਦਾ ਸਿੱਟਾ ਸੀ । ਪਰ ਹਰੇਕ ਯੋਗ ਵਿਅਕਤੀ ਨੂੰ ਵੀ ਅਜਿਹੇ ਕਾਰਨਾਂ ਦੀ ਲੋੜ ਹੁੰਦੀ ਹੈ ਜੋ ਉਸ ਲਈ ਸਹਾਿਕ ਸਿੱਧ ਹੋਣ। ਇਹ ਰਣਜੀਤ ਸਿੰਘ ਦੀ ਖੁਸ਼ਕਿਸਮਤੀ ਸੀ ਕਿ ਉਸ ਦੀ ਸ਼ਕਤੀ ਦੇ ਉਭਾਰ ਸਮੇਂ ਵਾਤਾਵਰਨ ਉਸ ਦੀ ਪ੍ਰਤਿਭਾ ਦੇ ਅਨੁਕੂਲ ਸੀ।  ਸਿੱਖ ਮਿਸਲਾਂ ਪੰਜਾਬ ਦੇ ਜ਼ਿਆਦਾਤਰ ਭਾਗ ਵਿਚ ਸਿੱਖਾਂ ਦੀਆਂ 12 ਸੁਤੰਤਰ ਮਿਸਲਾਂ ਕਾਇਮ ਸਨ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ (1748-67 ਈ:) ਇਨ੍ਹਾਂ ਮਿਸਲਾਂ ਦੇ ਸਰਦਾਰਾਂ ਨੇ ਇਕ ਹੋ ਕੇ ਉਸ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ। ਪਰ ਉਸ ਦੇ ਹਮਲਿਆਂ ਦਾ ਡਰ ਖਤਮ ਹੁੰਦੇ ਹੀ ਉਨ੍ਹਾਂ ਵਿਚ ਫੁੱਟ ਪੈ ਗਈ ਤੇ ਆਪਸੀ ਝਗੜੇ ਸ਼ੁਰੂ ਹੋ ਗਏ। ਰਣਜੀਤ ਸਿੰਘ ਦੇ ਚੰਗੇ ਭਾਗੀਂ 18 ਵੀਂ ਸਦੀ ਦੇ ਅੰਤਲੇ ਵਰ੍ਹਿਆਂ ਤਕ ਕੋਈ ਵੀ ਮਿਸਲ ਬਹੁਤੀ ਤਾਕਤਵਰ ਨਹੀਂ ਸੀ। ਵੱਖ-ਵੱਖ ਮਿਸਲਾਂ ਦੇ ਯੋਗ ਤੇ ਬਹਾਦਰ ਸਰਦਾਰਾਂ ਦੀ ਜਾਂ ਉਸ ਸਮੇਂ ਤਕ ਮੌਤ ਹੋ ਚੁੱਕੀ ਸੀ ਜਾਂ ਉਹ ਇੰਨੇ ਬੁੱਢੇ ਹੋ ਗਏ ਸਨ ਕਿ ਉਨ੍ਹਾਂ ਵਿਚ ਰਮਜੀਤ ਸਿੰਘ ਦੀ ਸ਼ਕਤੀ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ ਰਹੀ ਸੀ। ਪ੍ਰਮੁੱਖ ਮਿਸਲਾੰ ...